ਨਗਰ ਨਿਗਮ ਨੇ ਪਲਾਸਟਿਕ ਬੈਗ ਦੀ ਵਰਤੋਂ ਕਰਨ ਵਾਲਿਆਂ ਦੇ ਚਾਲਾਨ ਕੱਟੇ

ਨਗਰ ਨਿਗਮ ਨੇ ਪਲਾਸਟਿਕ ਬੈਗ ਦੀ ਵਰਤੋਂ ਕਰਨ ਵਾਲਿਆਂ ਦੇ ਚਾਲਾਨ ਕੱਟੇ
ਜਲੰਧਰ 8 ਜੁਲਾਈ, (ਐਚ ਐਸ ਚਾਵਲਾ)- ਨਗਰ ਨਿਗਮ ਜਲੰਧਰ ਵਲੋਂ ਰਾਮਾ ਮੰਡੀ ਇਲਾਕੇ ਵਿੱਚ ਲਗੀਆਂ ਰੇਹੜੀਆਂ ਵਾਲਿਆਂ ਵਲੋਂ ਸ਼ਰੇਆਮ ਪਲਾਸਟਿਕ ਬੈਗ ਵਿੱਚ ਸਾਮਾਨ ਪਾ ਕੇ ਵੇਚਣ ਤੇ ਸਖਤ ਕਦਮ ਚੁੱਕਦਿਆਂ ਹੋਏ 18 ਰੇਹੜੀ ਵਾਲਿਆਂ ਦੇ ਚਾਲਾਨ ਕੱਟ ਦਿੱਤੇ ਗਏ। ਨਗਰ ਨਿਗਮ ਨੂੰ ਰਾਮਾ ਮੰਡੀ ਵਿਖੇ ਲਗੀਆਂ ਰੇਹੜੀਆਂ ਵਾਲਿÎਆਂ ਵਿਰੁੱਧ ਸਾਮਾਨ ਪਲਾਸਟਿਕ ਬੈਗ ਵਿੱਚ ਪਾ ਕੇ ਵੇਚਣ ਦੀ ਸ਼ਿਕਾਇਤ ਮਿਲੀ ਸੀ। ਜਿਸ ਉਪਰ ਕਾਰਵਾਈ ਕਰਦੇ ਹੋਏ, ਇੰਸਪੈਕਟਰ ਬਿਕਰਮ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪਲਾਸਟਿਕ ਬੈਗ ਤੋ ਲਗਾਈ ਗਈ ਪਾਬੰਦੀ ਦੇ ਬਾਵਜੂਦ ਵੀ ਕਈ ਦੁਕਾਨਦਾਰ ਬੇਖੌਫ ਅਤੇ ਬੇਪਰਵਾਹ ਹੋ ਕੇ ਪਲਾਸਟਿਕ ਬੈਗ ਦੀ ਵਰਤੋਂ ਕਰੀ ਜਾ ਰਹੇ ਹਨ ਜੋ ਕਿ ਸਰਾਸਰ ਗਲਤ ਹੈ।