ਜੈਲਦਾਰ ਬੂਟਾ ਸਿੰਘ ਨੂੰ ਰੱਬ ਨੇ ਬਖਸ਼ੀ ਪੁੱਤਰ ਦੀ ਦਾਤ , ਨੰਨ੍ਹੇ ਮਹਿਮਾਨ ਰਾਜਵੀਰ ਸਿੰਘ ਨੇ ਲਿਆ ਜਨਮ |

ਪੈਰਿਸ 01 ਜੂਨ ( ਭੱਟੀ ਫਰਾਂਸ ) ਫਰਾਂਸ ਨਿਵਾਸੀ ਜੈਲਦਾਰ ਬੂਟਾ ਸਿੰਘ ਦੇ ਘਰ ਖੁਸ਼ੀਆਂ ( ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ) ਨੇ ਲਾਈ ਛਹਿਬਰ , ਮਾਤਾ ਇੰਦਰਜੀਤ ਕੌਰ ਅਤੇ ਪਿਤਾ ਬੂਟਾ ਸਿੰਘ ਦੇ ਘਰੇ , ਨੰਨੇ ਮਹਿਮਾਨ ਦੇ ਰੂਪ ਵਿਚ ਆਇਆ ਕਾਕਾ ਰਾਜਵੀਰ ਸਿੰਘ , ਜਿਸ ਦੇ ਜਨਮ ਲੈਂਦਿਆਂ ਹੀ ਘਰ ਵਿਚ ਖ਼ੁਸ਼ੀ ਦਾ ਮਾਹੌਲ ਬਣ ਗਿਆ | ਪੁੱਤਰ ਦਾ ਜਨਮ ਹੁੰਦਿਆਂ ਸਾਰ ਹੀ ਬੂਟਾ ਸਿੰਘ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ | ਅਦਾਰਾ ਪੰਜਾਬ ਐਕ੍ਸਪ੍ਰੇੱਸ ਨਿਊਜ ਵੀ ਜਿਥੇ ਦਿਲ ਦੀਆਂ ਗਹਿਰਾਈਆਂ ਵਿਚੋਂ ਜੈਲਦਾਰ ਪ੍ਰੀਵਾਰ ਨੂੰ ਪੁੱਤਰਦੇ ਜਨਮ ਦਿਨ ਦੀਆਂ ਵਧਾਈਆਂ ਪੇਸ਼ ਕਰਦਾ ਹੈ , ਉਥੇ ਹੀ ਉਸ ਪਰਮਾਤਮਾ ਦੇ ਚਰਨਾਂ ਵਿਚ ਬੇਨਤੀ ਕਰਦਾ ਹੈ ਕਿ ਕਾਕਾ ਰਾਜਵੀਰ ਸਿੰਘ ਲੰਮੇਰੀ ਆਯੂ ਵਾਲਾ ਹੋਣ ਦੇ ਨਾਲ ਨਾਲ , ਮਾਤਾ ਪਿਤਾ ਦਾ ਆਗਿਆਕਾਰੀ ਅਤੇ ਗੁਰਮੁਖ ਸੁਭਾਅ ਵਾਲਾ ਹੋਵੇ | ਉਹ ਵੱਡਾ ਹੋ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਦੇ ਨਾਲ ਨਾਲ , ਦਾਦਕਾ ਅਤੇ ਨਾਨਕਾ ਪ੍ਰੀਵਾਰ ਦਾ ਵੀ ਚਾਨਣ ਮੁਨਾਰਾ ਬਣੇ | ਭੱਟੀ ਪ੍ਰੀਵਾਰ ਵਲੋਂ ਵੀ ਜੈਲਦਾਰ ਪ੍ਰੀਵਾਰ ਨੂੰ ਕਾਕੇ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ |