ਸੈਨੇਟ ’ਚ ਵਿਸਾਖੀ ਨੂੰ ਮਾਨਤਾ ਮਿਲੀ, ਅਮਰੀਕਨ ਸਿੱਖ ਭਾਈਚਾਰਾ ਬਾਗੋਬਾਗ

ਨਿਊਯਾਰਕ (punjab express News)-ਖਾਲਸਾ ਪੰਥ ਦੇ ਉਭਰ ਰਹੇ ਸਟਾਰ ਸਵਰਨਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਮੈਂਬਰ ਡਿਪਾਰਟਮੈਂਟ ਆਫ ਜਸਟਿਸ ਅਤੇ ਪਲੇਨਿੰਗ ਬੋਰਡ ਕਨੈਕਟੀਕਟ ਨੇ ਦੱਸਿਆ ਕਿ ਅਮਰੀਕਾ ਦੀ ਸਰਵਉੱਚ ਪਾਰਲੀਮੈਂਟ (ਸੈਨੇਟ) ਨੇ ਵਿਸਾਖੀ ਨੂੰ ਮਾਨਤਾ ਦੇ ਦਿੱਤੀ ਹੈ। ਇਸ ਸੰਬੰਧ ਵਿਚ ਕਨੈਕਟੀਕਟ ਦੇ ਨੁਮਾਇੰਦੇ ਕ੍ਰਿਸ ਮਰਫੀ ਤੇ ਪੈਨਸਲਵੇਨੀਆ ਸੈਨੇਟਰ ਟੂਮੀ ਨੇ ਇਹ ਮਾਨਤਾ ਦਿਵਾਉਣ ਲਈ ਸੈਨੇਟ ਵਿਚ ਮਤਾ ਪੁਆਇਆ ਹੈ। ਇਸ ਮੌਕੇ ਸਪੋਕਸਮੈਨ ਸਿੱਖ ਕੁਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਕ੍ਰਿਸ ਮਰਫ਼ੀ ਨੂੰ ਵਧਾਈਆਂ ਦਿੱਤੀਆਂ ਕਿ ਉਨ੍ਹਾਂ ਨੇ ਇਤਿਹਾਸਕ ਰੋਲ ਨਿਭਾਅ ਕੇ ਵੱਡਾ ਕਾਰਜ ਨਿਭਾਇਆ ਹੈ, ਕਿਉਂਕਿ ਵਿਸਾਖੀ ਨੂੰ ਮਾਨਤਾ ਮਿਲਣ ਕਾਰਨ ਸਿੱਖ ਕੌਮ ਦੀ ਵੱਖਰੀ ਹੋਂਦ ਅਮਰੀਕਾ ਵਿਚ ਉਜਾਗਰ ਹੋਵੇਗੀ ਤੇ ਗੋਰੇ ਭਾਈਚਾਰੇ ਨੂੰ ਸਿੱਖ ਪੰਥ ਦੀਆਂ ਮਹਾਨ ਪਰੰਪਰਾਵਾਂ ਬਾਰੇ ਜਾਣਕਾਰੀ ਮਿਲੇਗੀ ਤੇ ਨਸਲੀ ਹਮਲੇ ਘੱਟ ਹੋਣ ਵਿਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਯੂਐਸਏ ਕਾਂਗਰਸ ਵਿਚ ਵੀ ਵਿਸਾਖੀ ਲਈ ਮਤਾ ਪਾਇਆ ਗਿਆ ਸੀ। ਇਸ ਮੌਕੇ ਹਿੰਮਤ ਸਿੰਘ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਹਰਜਿੰਦਰ ਸਿੰਘ ਪਾਈਨਹਿੱਲ, ਸਪੋਕਸਮੈਨ ਕੋਆਰਡੀਨੇਸ਼ਨਲ ਕਮੇਟੀ ਡਾ. ਪਿ੍ਰਤਪਾਲ ਸਿੰਘ, ਹਰਪ੍ਰੀਤ ਸਿੰਘ ਨੇ ਕ੍ਰਿਸ ਮਰਫ਼ੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਕ੍ਰਿਸ ਮਰਫ਼ੀ ਨੂੰ ਸਨਮਾਨਿਤ ਵੀ ਕਰੇਗਾ ਤੇ ਉਹ ਉਨ੍ਹਾਂ ਦੀ ਧਰਮ ਨਿਰਪੱਖਤਾ ਤੋਂ ਖੁਸ਼ ਵੀ ਹੈ ਤੇ ਉਨ੍ਹਾਂ ਦਾ ਆਦਰ ਵੀ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ, ਕੈਨੇਡਾ ਵਿਚ ਜੋ ਸਿੱਖ ਭਾਈਚਾਰੇ ਦਾ ਮਾਣ ਦੋਵੇਂ ਸਰਕਾਰਾਂ ਬੁਲੰਦ ਕਰ ਰਹੀਆਂ ਹਨ, ਉਸੇ ਤਰ੍ਹਾਂ ਭਾਰਤ ਸਰਕਾਰ ਨੂੰ ਵੀ ਕਰਨਾ ਚਾਹੀਦਾ ਸੀ, ਪਰ ਭਾਰਤ ਸਰਕਾਰ ਨੇ ਸਿੱਖਾਂ ਨੂੰ ਵਿਸਾਖੀ ਦੀ ਵਧਾਈ ਤੱਕ ਨਹÄ ਦਿੱਤੀ। ਜਦ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਸਿੱਖ ਪੰਥ ਨੂੰ ਵਿਸਾਖੀ ਦੀ ਵਧਾਈ ਵੀ ਦਿੱਤੀ ਤੇ ਚੜ੍ਹਦੀ ਕਲਾ ਲਈ ਅਸੀਸਾਂ ਵੀ ਦਿੱਤੀਆਂ।