ਸੀਰੀਆ ਦੇ ਫੁੱਟਬਾਲ ਗਰਾਊਂਡ ਵਿੱਚੋਂ 50 ਲਾਸ਼ਾਂ ਬਰਾਮਦ

ਕਾਮਿਸ਼ਲੀ(ਪੰਜਾਬ ਐਕਸਪ੍ਰੈਸ ਨਿਊਜ਼)-ਸੀਰੀਆ 'ਚ ਆਈ.ਐੱਸ.ਆਈ.ਐੱਸ. ਦੇ ਗੜ ਰਹੇ ਰੱਕਾ ਦੇ ਫੁੱਟਬਾਲ ਦੇ ਮੈਦਾਨ ਥੱਲੇ ਬਣੀ ਇਕ ਸਮੂਹਿਕ ਕਬਰ 'ਚੋਂ ਲਗਭਗ 50 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਸਥਾਨਕ ਅਧਿਕਾਰੀ ਨੇ ਦਿੱਤੀ। ਜ਼ਿਕਰਯੋਗ ਹੈ ਕਿ ਉਤਰ ਸੀਰੀਆ ਦੇ ਸਮੂਹ ਦੀ ਵਾਸਤਵਿਕ 'ਰਾਜਧਾਨੀ' ਰਹੇ ਰੱਕਾ ਤੋਂ ਅਕਤੂਬਰ 2017 'ਚ ਅਮਰੀਕੀ ਸਮਰਥਨ ਵਾਲੇ ਸੀਰੀਆ ਡੇਮੋਕ੍ਰਿਟਿਕ ਬਲਾਂ ਨੇ ਜਿਹਾਦੀਆਂ ਨੂੰ ਖਦੇੜ ਦਿੱਤਾ ਸੀ। ਰੱਕਾ ਸਿਵਲ ਕਾਉਂਸਿਲ ਦੇ ਇਕ ਸੀਨੀਅਰ ਅਧਿਕਾਰੀ ਅਬਦੂਲਾ ਅਲ-ਏਰਿਆਨ ਨੇ ਕਿਹਾ ਕਿ ਸਮੂਹਿਕ ਕਬਰ ਤੋਂ ਲਗਭਗ 50 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ ਇਹ ਗਿਣਤੀ ਵੱਧ ਕੇ 200 ਤਕ ਪੁਹੰਚ ਸਕਦੀ ਹੈ।