ਪੈਰਿਸ ਨਿਵਾਸੀ ਸੋਨੂੰ ਬੰਗੜ , ਕਰੋਨਾਂ ਨੂੰ ਮਾਤ ਦੇ ਕੇ ਬੇਸ਼ੱਕ ਤੰਦਰੁਸਤ ਹੋ ਚੁੱਕੇ ਹਨ ,ਸਮਾਜਿਕ ਤੌਰ ਤੇ ਅਜੇ ਵੀ ਦੋ ਹਫਤੇ ਹੋਰ ਇਕਾਂਤਵੱਸ ਰਹਿਣਾ , ਵਧੀਆ ਸੋਚ ਦੀ ਨਿਸ਼ਾਨੀ

ਪੈਰਿਸ 01 ਨਵੰਬਰ ( ਭੱਟੀ ਫਰਾਂਸ ) ਪੈਰਿਸ ਨਿਵਾਸੀ ਸੋਨੂੰ ਬੰਗੜ ਜਿਹੜੇ ਕਿ ਕੋਰੋਨਾਂ ਤੋਂ ਪੀੜਤ ਪਾਏ ਜਾਣ ਉਪਰੰਤ ਆਪਣੇ ਘਰ ਵਿੱਚ ਹੀ ਪਿਛਲੇ ਪੰਦਰਾਂ ਦਿਨਾਂ ਤੋਂ ਜੇਰੇ ਇਲਾਜ ਸਨ , ਹੁਣ ਉਹ ਪੂਰੀ ਤਰਾਂ ਸਿਹਤਯਾਬ ਹੋ ਚੁੱਕੇ ਹਨ | ਐਪਰ ਇਨਸਾਨੀਅਤ ਦੇ ਭਲੇ ਵਾਸਤੇ ਉਹ ਆਪਣੇ ਨੇੜਲੇ ਸਾਥੀਆਂ ਤੋਂ ਅਜੇ ਵੀ ਦੋ ਹਫਤੇ ਹੋਰ ਦੂਰ ਹੀ ਰਹਿਣਗੇ ਤਾਂ ਕਿ ਕੋਈ ਹੋਰ ਜਣਾ ਸੋਨੂੰ ਬੰਗੜ ਦੁਆਰਾ ਇੰਫੈਕਟਡ ਨਾ ਹੋ ਜਾਵੇ | ਵੈਸੇ ਤਾਂ ਡਾਕਟਰਾਂ ਦੁਆਰਾ ਦੱਸੇ ਹੋਏ 15 ਦਿਨ ਦੇ ਕੋਰਸ ਨੂੰ ਉਸਨੇ ਪੂਰਾ ਕਰ ਲਿਆ ਹੈ , ਪਰ ਆਪਣੇ ਮਨ ਦੀ ਸ਼ਾਂਤੀ ਵਾਸਤੇ ਕਿ ਕੋਈ ਹੋਰ ਇੰਫੈਕਟਡ ਨਾ ਹੋ ਜਾਵੇ , ਦੇ ਕਾਰਨ ਅਜੇ ਕੁਝ ਦਿਨ ਹੋਰ ਪਬਲਿਕ ਤੋਂ ਦੂਰ ਰਹਿਣਾ , ਬਹੁਤ ਵਧੀਆ ਸੋਚ ਹੈ | ਪਰਮਾਤਮਾ ਅੱਗੇ ਅਰਦਾਸ ਹੈ ਕਿ ਸੋਨੂੰ ਬੰਗੜ ਵਾਂਗ ਹੋਰ ਵੀ ਜਿਹੜੇ ਜਿਹੜੇ ਇਸ ਬਿਮਾਰੀ ਨਾਲ ਜੂਝ ਰਹੇ ਹਨ ਉਹ ਸਾਰੇ ਹੀ ਤੰਦਰੁਸਤ ਹੋ ਕੇ ਆਪੋ ਆਪਣੇ ਪ੍ਰੀਵਾਰਾਂ ਕੋਲ ਇਕਾਂਤਵੱਸ ਨੂੰ ਖਤਮ ਕਰਕੇ ਹੱਸਦੇ ਵੱਸਦੇ ਵਾਪਿਸ ਪਰਤਣ ਅਤੇ ਰੱਬ ਸਾਰਿਆਂ ਨੂੰ ਹੀ ਖੁਸ਼ੀਆਂ ਖੇੜੇ ਬਖਸ਼ਦਾ ਰਹੇ |