ਜੇਕਰ ਅਸੀਂ ਨਰੋਏ ਸਮਾਜ ਦੀ ਸਿਰਜਣਾ ਦਾ ਹਿੱਸਾ ਬਣਨਾ ਚਾਹੁੰਦੇ ਹਾਂ, ਤਾਂ ਸੋਚ ਚੈਰੀਟੇਬਲ ਸੰਸਥਾ ਨੂੰ ਮਜਬੂਤ ਬਣਾਉਣਾ ਹਰੇਕ ਦਾ ਫਰਜ-ਸੋਨੂੰ ਮਕਸੂਦਾਂ

ਪੈਰਿਸ 27 ਅਗਸਤ (ਪੰ.ਐ.ਨਿਊਜ) ਪੈਰਿਸ ਤੋਂ ਪੰਜਾਬ ਐਕਸਪਰੈਸ ਨਿਊਜ ਦੇ ਪੱਤਰਕਾਰ ਇਕਬਾਲ ਸਿੰਘ ਭੱਟੀ ਨਾਲ ਗੱਲਬਾਤ ਕਰਦੇ ਹੋਏ, ਕੁਲਵਿੰਦਰ ਸਿੰਘ ਸੋਨੂੰ ਮਕਸੂਦਾਂ, ਜਿਹੜੇ ਕਿ ਸੋਸ਼ਲ ਵਰਕਰ ਵੀ ਹਨ ਨੇ ਕਿਹਾ ਕਿ ਇਸ ਵੇਲੇ ਪੰਜਾਬ ਦਾ ਨੌਜਵਾਨ ਵਰਗ, ਸਰਕਾਰਾਂ ਦੀਆਂ ਖਾਮੀਆਂ ਕਾਰਨ, ਬੇਰੋਜਗਾਰ ਹੋਣ ਦੀ ਵਜਾਹ ਕਰਕੇ ਡਿਸਪਰੈਸ਼ਨ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਕੰਮ ਕਾਰ ਨਾ ਮਿਲਣ ਦੀ ਵਜਾਹ ਕਾਰਨ ਪੜੇ ਲਿਖੇ ਨੌਜਵਾਨ ਸਹੀ ਰਸਤੇ ਤੋਂ ਭਟਕ ਕੇ ਨਸ਼ਿਆਂ ਦੀ ਲਤ ਦਾ ਸਹਾਰਾ ਬਣਦੇ ਜਾ ਰਹੇ ਹਨ, ਜਿਸਦਾ ਫਾਇਦਾ ਨਸ਼ੇ ਦੇ ਸੌਦਾਗਰ ਉਠਾ ਕੇ ਮਾਲਾਮਾਲ ਹੋ ਰਹੇ ਹਨ ਅਤੇ ਨੌਜਵਾਨ ਸਰੀਰਕ ਘਾਣ ਕਰਵਾਈ ਜਾ ਰਹੇ ਹਨ, ਇਨਾਂ ਸਭਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਬਜੀਤ ਸਿੰਘ ਮੁਕੇਰੀਆਂ ਨੇ ਸੋਚ ਚੈਰੀਟੇਬਲ ਨਾਮ ਦੀ ਸੰਸਥਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਬਣਾਈ ਹੈ ਜਿਸਦਾ ਮੁੱਖ ਮਕਸਦ, ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨਾ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ। ਜਿੱਥੇ ਇਸ ਸੰਸਥਾ ਨੂੰ ਪੰਜਾਬ ਤੋਂ, ਹਰਭਜਨ ਸਿੰਘ ਨੰਗਲੀਆ ਕਨੇਡਾ ਵਾਲੇ, ਡਿੰਪਲ ਲਾਲੀਆ ਪਿੰਡ ਝੰਡਾ ਲੁਬਾਨਾ ਅਤੇ ਸੁਰਜੀਤ ਸਿੰਘ ਮਿਆਣੀ ਆਦਿ ਦੀ ਸਪੋਰਟ ਤਨ ਮਨ ਅਤੇ ਧੰਨ ਨਾਲ ਮਿਲ ਰਹੀ ਹੈ, ਉਥੇ ਹੀ ਫਰਾਂਸ ਤੋਂ, ਕੁਲਵਿੰਦਰ ਸਿੰਘ ਭੂਲਪੁਰ, ਚੀਮਾ ਬੇਗੋਵਾਲ, ਸੁਰਜੀਤ ਸਿੰਘ ਮੰਨਾਂ, ਕੁਲਵਿੰਦਰ ਸਿੰਘ ਮਕਸੂਦਾਂ, ਬੱਬੂ ਬੱਸੀ ਵਾਲੇ ਆਦਿ ਦਾ ਵੀ ਭਰਭੂਰ ਸਾਥ ਮਿਲ ਰਿਹਾ ਹੈ। ਸੋਨੂੰ ਮਕਸੂਦਾਂ ਨੇ ਹੋਰ ਕਿਹਾ ਕਿ ਜੇਕਰ ਵਾਕਿਆ ਹੀ ਅਸੀਂ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੇ ਦਰਦ ਨੂੰ ਸਮਝਦੇ ਹਾਂ ਤਾਂ ਸਾਨੂੰ ਸੋਚ ਚੈਰੀਟੇਬਲ ਸੰਸਥਾ ਦਾ ਤਨ ਮਨ ਅਤੇ ਧੰਨ ਨਾਲ ਸਾਥ ਦੇਣਾ ਚਾਹੀਦਾ ਹੈ, ਤਾਂ ਕਿ ਨਰੋਆ ਸਮਾਜ ਸਿਰਜਣ ਵਿੱਚ, ਸੋਚ ਚੈਰੀਟੇਬਲ ਵਾਂਗ, ਅਸੀਂ ਵੀ ਆਪਣਾ ਬਣਦਾ ਯੋਗਦਾਨ ਪਾ ਸਕੀਏ।