*ਈਡੀ ਵੱਲੋਂ ਬਰਿੰਗਲੀ ‘ਚ ਸ਼ਾਮਲਾਤ ਜ਼ਮੀਨ ’ਤੇ ਲਗਾਏ ਬੋਰਡ ਚੋਰੀ ਹੋਏ*

ਤਲਵਾਡ਼ਾ,22 ਫਰਵਰੀ (ਦੀਪਕ ਠਾਕੁਰ) -ਇੱਥੇ ਤਲਵਾਡ਼ਾ-ਦੌਲਤਪੁਰ ਮੁੱਖ ਸਡ਼ਕ ਮਾਰਗ ’ਤੇ ਪਿੰਡ ਬਰਿੰਗਲੀ ਦੀ ਪੈਂਦੀ ਹਜ਼ਾਰਾਂ ਕਨਾਲ ਸ਼ਾਮਲਾਤ ਜ਼ਮੀਨ ’ਤੇ ਮਨੀ ਲਾਂਡਰਿੰਗ ਐਕਟ ਤਹਿਤ ਡਾਇਰੋਕਟਰੈਕਟ ਆਫ਼ ਇਨਫਾਰਸਮੈਂਟ ਵਿਭਾਗ ਵੱਲੋਂ ਆਪਣੀ ਮਾਲਕੀ ਦੇ ਲਗਾਏ ਸੂਚਨਾ ਬੋਰਡ ਕਰੀਬ 10 ਦਿਨਾਂ ਬਾਅਦ ਹੀ ਚੌਰੀ ਹੋ ਗਏ ਹਨ। ਇਸ ਸਬੰਧੀ ਬਰਿੰਗਲੀ ਦੀ ਮਹਿਲਾ ਸਰਪੰਚ ਕਿਰਨਾ ਦੇਵੀ ਨੇ ਦੱਸਿਆ ਕਿ ਸਾਲ 2012 ‘ਚ ਅਬੋਹਰ ਦੀ ਇੱਕ ਨਾਮੀ ਨਿੱਜੀ ਕੰਪਨੀ ਨੇ ਕਥਿਤ ਮਿਲੀਭੁਗਤ ਨਾਲ ਪਿੰਡ ਦੀ ਹਜ਼ਾਰਾਂ ਕਨਾਲ ਸ਼ਾਮਲਾਤ ਜ਼ਮੀਨ ’ਤੇ ਕਲੌਨੀ ਕੱਟੀ ਦਿੱਤੀ ਸੀ। ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ, ਚੰਡੀਗਡ਼੍ਹ ਦੇ ਦਖ਼ਲ ਤੋਂ ਬਾਅਦ ‘ਚ ਜਾਣ ਉਪਰੰਤ ਜ਼ਿਲ੍ਹਾ ਮੁਖੀ ਦੇ ਬਿਆਨਾਂ ’ਤੇ ਪੁਲੀਸ ਨੇ ਕੰਪਨੀ ਸਮੇਤ ਪਿੰਡ ਦੇ ਕੁੱਝ ਵਿਅਕਤੀਆਂ ’ਤੇ ਸਾਲ 2017 ‘ਚ ਮਾਮਲਾ ਦਰਜ ਕੀਤਾ ਸੀ। ਲੰਘੀ10 ਤੇ 11 ਫਰਵਰੀ ਨੂੰ ਉਕੱਤ ਜ਼ਮੀਨ ’ਤੇ ਡਾਇਰੈਕਟੋਰੇਟ ਆਫ਼ ਇਨਫਾਰਸਮੈਂਟ ਵਿਭਾਗ ਜ਼ੋਨਲ ਦਫ਼ਤਰ ਜਲੰਧਰ ਵੱਲੋਂ 100 ਦੇ ਕਰੀਬ ਬੋਰਡ ਲਗਾਏ ਗਏ ਸਨ। ਉਨ੍ਹਾਂ ਪਤਾ ਚੱਲਿਆ ਕਿ ਪਿਛਲੇ ਦੋ ਤਿੰਨ ਦਿਨਾਂ ‘ਚ ਤਲਵਾਡ਼ਾ-ਦੌਲਤਪੁਰ ਮੁੱਖ ਸਡ਼ਕ ਮਾਰਗ ਦੇ ਨਾਲ ਲੱਗਦੀ ਜ਼ਮੀਨ ’ਤੇ ਉਕੱਤ ਬੋਰਡ ਚੌਰੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਮੰਗਲਵਾਰ ਨੂੰ ਉਕੱਤ ਮਾਮਲਾ ਬੀਡੀਪੀਓ ਤਲਵਾਡ਼ਾ ਦੇ ਧਿਆਨ ਹਿੱਤ ‘ਚ ਲਿਆਉਣਗੇ, ਬੀਡੀਪੀਓ ਤਲਵਾਡ਼ਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਥਾਣਾ ਤਲਵਾਡ਼ਾ ਮੁਖੀ ਅਜਮੇਰ ਸਿੰਘ ਨੇ ਉਕੱਤ ਬੋਰਡਾਂ ਦੇ ਚੋਰੀ ਹੋਣ ਦੀ ਕੋਈ ਵੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਉਨ੍ਹਾਂ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।