ਮਾਮਲਾ ਵਕਫ਼ ਬੋਰਡ ਦੀ ਜ਼ਮੀਨ ਤੇ ਕਬਜ਼ੇ ਦਾ- ਹੁਣ ਬਿੱਲੀਆਂ ਅੱਖਾਂ ਵਾਲਾ ਵਸੀਕਾ ਨਵੀਸ ਸਾਥੀਆਂ ਸਮੇਤ ਖਾਏਗਾ ਜੇਲ੍ਹ ਦੀ ਹਵਾ

- ਔਰਤਾਂ ਪਕਾਉਣਗੀਆਂ ਜੇਲ੍ਹ ਵਿੱਚ ਰੋਟੀਆਂ , ਮਾਫ਼ੀਆ ਗੈਂਗ ਰਲ ਕੇ ਬਣਾਏਗਾ ਸਬਜ਼ੀ
-ਕੁਝ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਫਸਣ ਦੀ ਵੀ ਉਮੀਦ
ਜਲੰਧਰ (ਪੰਜਾਬ ਐਕਸਪ੍ਰੈਸ ਨਿਊਜ਼)-ਜਲੰਧਰ ਸ਼ਹਿਰ ਵਿੱਚ ਭੂ - ਮਾਫੀਆ ਇਸ ਕਦਰ ਹਾਵੀ ਹੋਇਆ ਹੈ ਕਿ ਆਮ ਲੋਕਾਂ ਦੀਆਂ ਜ਼ਮੀਨਾਂ ਵੀ ਹੜੱਪਣ ਲਈ ਤਿਆਰ ਬੈਠਾ ਹੈ ।ਸਰਕਾਰੀ ਜ਼ਮੀਨਾਂ ਤੇ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਹੱਥ ਫੇਰ ਰੱਖਿਆ ਹੈ ।ਆਦਰਸ਼ ਨਗਰ ਪਾਵਰ ਆਫ ਅਟਾਰਨੀ ਜੋ ਜਾਅਲੀ ਪਾਈ ਗਈ ਸੀ ਇਸ ਮਾਮਲੇ ਵਿੱਚ ਕਈ ਦੋਸ਼ੀ ਪੰਜਾਬ ਐਕਸਪ੍ਰੈੱਸ ਨਿਊਜ਼ ਦੀ ਕਬਰੇਜ਼ਦੇ ਕਾਰਨ ਦੋਸ਼ੀਆਂ ਵਿਰੁੱਧ ਪਰਚੇ ਦਰਜ ਕਰਵਾਏ ਹਨ ।
ਇੱਕ ਹੋਰ ਜਲੰਧਰ ਦਾ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਇੱਕ ਬਿੱਲੀਆਂ ਅੱਖਾਂ ਵਾਲਾ ਵਸੀਕਾ ਨਵੀਸ ਜੋ ਕਿ ਭੂ-ਮਾਫੀਆ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ ਵੱਡਾ ਰੋਲ ਅਦਾ ਕਰ ਰਿਹਾ ਹੈ ।ਇਸ ਭੂ -ਮਾਫੀਆ ਨੇ ਵਕਫ਼ ਬੋਰਡ ਦੀ ਜ਼ਮੀਨ ਨੂੰ ਸਰਕਾਰੀ ਜ਼ਮੀਨ ਸ਼ੋਅ ਕਰਵਾ ਕੇ ਰਜਿਸਟਰੀਆਂ ਕਰਾਉਣ ਦਾ ਸਿਲਸਲਾ ਜਾਰੀ ਕੀਤਾ ਹੋਇਆ ਹੈ ਪਰ ਉਸ ਦੇ ਇਹ ਮਨਸੂਬੇ ਹੁਣ ਕਦੇ ਵੀ ਪੂਰੇ ਨਹੀਂ ਹੋਣਗੇ ।ਪਤਾ ਲੱਗਾ ਹੈ ਕਿ ਜਿਸ ਜ਼ਮੀਨ ਉੱਤੇ ਬਿੱਲੀਆਂ ਅੱਖਾਂ ਵਾਲੇ ਵਸੀਕਾ ਨਵੀਸ ਨੇ ਕਬਜ਼ਾ ਜਮਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ , ਇਸ ਜਮੀਨ ਦਾ ਰਕਬਾ ਪਚਵੰਜਾ ਮਾਰਲੇ ਹੈ ।ਪਤਾ ਲੱਗਾ ਹੈ ਕਿ ਬਿੱਲੀਆਂ ਅੱਖਾਂ ਵਾਲੇ ਵਾਲੇ ਵਸੀਕਾ ਨਵੀਸ ਨੇ ਇਸ ਪਚਵੰਜਾ ਮਾਰਲੇ ਜ਼ਮੀਨ ਦੇ ਉੱਤੇ ਔਰਤਾਂ ਨੂੰ ਵੀ ਸ਼ਾਮਿਲ ਕਰ ਰੱਖਿਆ ਹੈ ।ਹੁਣ ਉਕਤ ਵਸੀਕਾ ਨਵੀਸ ਅਤੇ ਹੋਰ ਵਿਅਕਤੀ ਜੇਲ੍ਹ ਵਿੱਚ ਅੰਦਰ ਜਾਣਗੇ ਹੀ ਨਾਲ ਹੀ ਔਰਤਾਂ ਵੀ ਅੰਦਰ ਜਾਣਗੀਆਂ ਅਤੇ ਜੇਲ੍ਹ ਵਿੱਚ ਹੀ ਉਹ ਮਾਫ਼ੀਆ ਨੂੰ ਰੋਟੀਆਂ ਬਣਾ ਕੇ ਖਵਾਉਣਗੀਆਂ ।ਇਸ ਮਾਮਲੇ ਵਿੱਚ ਵੱਡੇ ਅਧਿਕਾਰੀਆਂ ਦੇ ਵੀ ਫਸਣ ਦੀ ਪੂਰੀ ਉਮੀਦ ਹੈ ਕਿਉਂਕਿ ਉਨ੍ਹਾਂ ਨੇ ਰਜਿਸਟਰੀਆਂ ਕਰਨ ਵਿੱਚ ਪੂਰਾ ਰੋਲ ਅਦਾ ਕੀਤਾ ਹੈ । ਹੁਣ ਜਲਦ ਹੀ ਇਸ ਵਿਰੁੱਧ ਕਾਰਵਾਈ ਸ਼ੁਰੂ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ।ਪੰਜਾਬ ਐਕਸਪ੍ਰੈੱਸ ਨਿਊਜ਼ ਵਾਅਦਾ ਕਰਦਾ ਹੈ ਕਿ ਇਸ ਮਾਮਲੇ ਦੀ ਪੂਰੀ ਕਵਰੇਜ ਨਾਲੋਂ ਨਾਲ ਹੀ ਪਾਠਕਾਂ ਨੂੰ ਦੇ ਰੂਬਰੂ ਕੀਤੀ ਜਾਵੇਗੀ ।