'ਏਕ ਨੂਰ ਵੈਲਫੇਅਰ ਸੁਸਾਇਟੀ' ਵਲੋਂ 'ਸ਼੍ਰੀ ਰਾਮ ਲੀਲਾ ਕਮੇਟੀ' ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ

ਜਲੰਧਰ ਛਾਉਣੀ 21 ਅਗਸਤ, (ਪੰਜਾਬ ਐਕਸਪ੍ਰੈਸ ਨਿਊਜ ਬਿਊਰੋ)- ਆਪਸੀ ਭਾਈਚਾਰੇ ਦੀ ਪ੍ਰਤੀਕ 'ਏਕ ਨੂਰ ਵੈਲਫੇਅਰ ਸੁਸਾਇਟੀ' ਵਲੋਂ ਸ਼੍ਰੀ ਰਾਮ ਲੀਲਾ ਕਮੇਟੀ ਜਲੰਧਰ ਛਾਉਣੀ ਨੂੰ ਹਰ ਸਾਲ ਦੀ ਤਰਾਂ ਇਸ ਸਾਲ ਵੀ ਆਪਣਾ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਬਾਵਾ ਮੋਹਿੰਦਰ ਸਿੰਘ ਨੇ ਕਿਹਾ ਕਿ 'ਏਕ ਨੂਰ ਵੈਲਫੇਅਰ ਸੁਸਾਇਟੀ' ਸਾਰੇ ਧਰਮਾਂ ਦਾ ਦਿੱਲੋਂ ਆਦਰ ਸਤਿਕਾਰ ਕਰਦੀ ਹੈ ਅਤੇ ਜਲੰਧਰ ਛਾਉਣੀ ਇੱਕ ਐਸਾ ਇਲਾਕਾ ਹੈ, ਜਿਥੇ ਹਿੰਦੂ ਸਿੱਖ ਏਕਤਾ ਦੀ ਇੱਕ ਮਿਸਾਲ ਇਥੇ ਹੋਣ ਵਾਲੇ ਹਰੇਕ ਧਾਰਮਿਕ ਕਾਰਜਾਂ ਵਿੱਚ ਵੇਖਣ ਨੂੰ ਮਿਲਦੀ ਹੈ। ਉਹਨਾ ਕਿਹਾ ਕਿ ਸਾਡੇ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਸ਼੍ਰੀ ਰਾਮ ਲੀਲਾ ਕਮੇਟੀ ਜਲੰਧਰ ਛਾਉਣੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਨੂੰ ਹਰ ਸਾਲ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ ਅਤੇ ਇਸ ਸਾਲ ਵੀ ਦੁਸਿਹਰੇ ਦਾ ਮਹਾਨ ਉਤਸਵ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸ਼੍ਰੀ ਰਾਮ ਲੀਲਾ ਕਮੇਟੀ ਜਲੰਧਰ ਛਾਉਣੀ ਦੇ ਪ੍ਰਧਾਨ ਸ਼੍ਰੀ ਨਵਲ ਕਿਸ਼ੋਰ ਭਾਰਦਵਾਜ ਨੇ 'ਏਕ ਨੂਰ ਵੈਲਫੇਅਰ ਸੁਸਾਇਟੀ' ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਸ. ਜਗਬੀਰ ਸਿੰਘ ਬਰਾੜ, ਕੌਂਸਲਰ ਸੁਰੇਸ਼ ਕੁਮਾਰ ਭਾਰਦਵਾਜ, ਜਸਬੀਰ ਸਿੰਘ ਭਸੀਨ, ਬਲਬੀਰ ਸਿੰਘ ਭਸੀਨ, ਲਾਇਨ ਜਸਵਿੰਦਰ ਪਾਲ ਸਿੰਘ ਆਨੰਦ, ਬਾਵਾ ਮੋਹਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਲਵਲੀ, ਜੁਗਿੰਦਰ ਸਿੰਘ ਟੀਟੂ, ਸਵਿੰਦਰ ਸਿੰਘ ਵੀਰੂ, ਹਰਸ਼ਰਨ ਸਿੰਘ ਚਾਵਲਾ, ਜਗਮੋਹਨ ਸਿੰਘ ਖਹਿਰਾ, ਪਾਲ ਸਿੰਘ ਬੇਦੀ, ਸਤਵਿੰਦਰ ਸਿੰਘ ਮਿੰਟੂ, ਹਰਪ੍ਰੀਤ ਸਿੰਘ ਭਸੀਨ, ਰੁਪਿੰਦਰ ਸਿੰਘ ਭਸੀਨ, ਕੁਲਵਿੰਦਰ ਸਿੰਘ ਰਾਜਾ, ਦਵਿੰਦਰ ਸਿੰਘ ਲਾਂਬਾ, ਨਵਲ ਕਿਸ਼ੋਰ ਭਾਰਦਵਾਜ, ਤਰੁਨ ਡੋਗਰਾ, ਵਿਜੇ ਬਿਲੋ, ਅਨਿਲ ਕਨੋਜੀਆ, ਨਿਖਿਲ ਵਰਮਾ, ਅਨਿਲ ਚੌਹਾਨ, ਪ੍ਰਦੀਪ ਕੁਮਾਰ, ਦੀਪ ਨਗਰ ਤੋਂ ਪੰਚ ਊਸ਼ਾ ਰਾਨੀ ਆਦਿ ਹਾਜਰ ਸਨ।