ਬਦਲੀ ਦੇ ਹੁਕਮ ਰੱਦ ਕਰਨ ਲਈ ਮੁੱਖ ਇੰਜੀ: ਦਾ ਧੰਨਵਾਦ
ਬਦਲੀ ਦੇ ਹੁਕਮ ਰੱਦ ਕਰਨ ਲਈ ਮੁੱਖ ਇੰਜੀ: ਦਾ ਧੰਨਵਾਦ
ਜਲੰਧਰ 8 ਜੁਲਾਈ- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਤਰੀ ਜੋਨ ਜਲੰਧਰ ਦੇ ਮੁੱਖ ਇੰਜੀਨੀਅਰ ਵੱਲੋਂ ਝੋਨੇ ਦੇ ਸੀਜਨ ਨੂੰ ਦੇਖਦੇ ਹੋਏ ਆਪਣੇ ਜੋਨ ਵਿਚੋ ਹੁਸ਼ਿਆਰਪੁਰ ਹਲਕਾ ਨਾਲ ਸਬੰਧਤ ਤਿੰਨ ਜੇ.ਈ ਮਿਤੀ 9.6.2016 ਆਰਜੀ ਤੌਰ ਤੇ ਬਦਲ ਦਿੱਤੇ ਗਏ ਸਨ ਪਰ ਉਤਰੀ ਜੋਨ ਦੇ ਜੁਆਇੰਟ ਫੋਰਮ ਵੱਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਗਿਆ ਸੀ। ਬਦਲੇ ਗਏ ਜੇ.ਈ ਗੁਰਮੀਤ ਸਿੰਘ, ਨਰਿੰਦਰ ਸਿੰਘ ਅਤੇ ਬਿਸ਼ਨ ਦਾਸ ਨੂੰ ਉਨ•ਾਂ ਦੀ ਡਿਊਟੀ ਤੋਂ ਭਾਰ ਮੁਕਤ ਕਰ ਦਿੱਤਾ ਗਿਆ ਸੀ ਪਰ ਉਨ•ਾਂ ਨੇ ਨਵੀਂ ਥਾਂ ਤੇ ਹਾਜ਼ਰ ਨਹੀ ਸਨ ਹੋਏ। ਇਸ ਸਬੰਧ ਵਿਚ ਮੁੱਖ ਇੰਜੀਨੀਅਰ ਜੁਆਇੰਟ ਫੋਰਮ ਵੱਲੋਂ ਕਈ ਵਾਰ ਬੇਨਤੀ ਕੀਤੀ ਗਈ ਅਤੇ ਅੰਤ ਵਿਚ ਲਿਖਤੀ ਨੋਟਿਸ ਦੇ ਕੇ ਸੰਘਰਸ਼ ਦਾ ਐਲਾਨ ਕਰ ਦਿੱਤਾ। ਜੁਆਇੰਟ ਫੋਰਮ ਵੱਲੋ ਲਗਾਤਾਰ ਕਈ ਦਿਨ ਸੰਘਰਸ਼ ਕਰਨ ਕਰਕੇ ਲੋਕਾਂ ਨੂੰ ਬਿਜਲੀ ਸਬੰਧੀ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਅੱਜ ਜੁਆਇੰਟ ਫੋਰਮ ਵੱਲੋਂ ਮੁੱਖ ਇੰਜੀਨੀਅਰ ਦੇ ਸੱਦੇ ਤੇ ਮੀਟਿੰਗ ਕੀਤੀ ਗਈ ਅਤੇ ਅੰਤ ਵਿਚ ਮੁੱਖ ਇੰਜੀਨੀਅਰ ਵੱਲੋ ਬਦਲੇ ਗਏ ਕਰਮਚਾਰੀਆਂ ਦੀ ਬਦਲੀ ਰੱਦ ਕਰ ਦਿੱੇਤੀ ਗਈੇ। ਇਸ ਮੌਕੇ ਸ੍ਰੀ ਵਿਨੋਦ ਸਲਵਾਨ, ਲਖਵਿੰਦਰ ਸਿੰਘ ਮੱਲੀ, ਪਰਮਜੀਤ ਸਿੰਘ, ਲਖਬੀਰ ਸਿੰਘ, ਮਦਨ ਲਾਲ ਕਪਿਲਾ, ਗੁਰਪ੍ਰੀਤ ਸਿੰਘ ਪਾਪੀ, ਸਤੀਸ਼ ਕੁਮਾਰ, ਗੁਰਬਖਸ਼ ਸਿੰਘ ਅਤੇ ਵਿਜੇ ਕੁਮਾਰ ਸ਼ਰਮਾ ਵੱਲੋਂ ਇੰਜੀਨੀਅਰ ਦਵਿੰਦਰ ਸਿੰਘ ਟਿਵਾਣਾ ਮੁੱਖ ਇੰਜੀਨੀਅਰ ਉਤਰੀ ਜੋਨ ਜਲੰਧਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।